BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਜਾਰੀ, ਮਾਹੌਲ ਤਣਾਅਪੂਰਨ ਤੇ ਕਈ ਵਾਹਨਾਂ ਨੂੰ ਲਾਈ ਗਈ ਅੱਗ
ਪੁਲਿਸ ਵੱਲੋਂ ਸੜਕ ਖ਼ਾਲੀ ਕਰਵਾਉਣ ਦੀ ਕੋਸ਼ਿਸ਼ ਦੌਰਾਨ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਹਾਲਾਤ ਹੋਰ ਤਣਾਅਪੂਰਨ ਹੋ ਗਏ।
ਐੱਫਬੀਆਈ ਦੇ ਸਾਰੇ ਏਜੰਟਾਂ ਦੀ ਜਾਣਕਾਰੀ ਚੋਰੀ ਕਰਨ ਦਾ ਹੈਕਰਾਂ ਨੇ ਕੀਤਾ ਦਾਅਵਾ, ਜਾਂਚ ਸ਼ੁਰੂ
ਹੈਕਰ ਗਰੁੱਪ ਸ਼ਾਈਨੀ ਹੰਟਰਜ਼ ਨੇ ਐੱਫਬੀਆਈ ਦੇ ਲਗਭਗ 38 ਹਜ਼ਾਰ ਕਰਮਚਾਰੀਆਂ ਦੀ ਨਿੱਜੀ ਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਏਜੰਸੀ ਜਾਂਚ ਕਰ ਰਹੀ ਹੈ।
ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ 'ਵਾਰਿਸ ਪੰਜਾਬ ਦੇ' ਵਿੱਚ ਸ਼ਾਮਲ ਹੋਣ ਦੇ ਕੁਝ ਹੀ ਦਿਨਾਂ ਵਿੱਚ ਹੋਏ ਵੱਖ, ਕੀ ਦੱਸੇ ਕਾਰਨ
ਨਿਰੰਜਨ ਸਿੰਘ 23 ਸਤੰਬਰ ਨੂੰ ਚੰਡੀਗੜ੍ਹ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਵਿਗੜਦੀ ਕਾਨੂੰਨ ਵਿਵਸਥਾ ਤੋਂ ਚਿੰਤਤ ਹੋ ਕੇ ਉਨ੍ਹਾਂ ਨੇ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ।
'ਹਨੂਮਾਨ ਅੰਸ਼': ਦੋ ਕਰੋੜ ਤੋਂ ਘੱਟ ਬਜਟ, ਕਮਾਈ 300 ਕਰੋੜ ਦੇ ਕਰੀਬ ਪਹੁੰਚੀ, 'ਨੀਬ ਕਰੌਰੀ ਬਾਬਾ' ਦੀ ਕਹਾਣੀ ਵਿੱਚ ਅਜਿਹਾ ਕੀ ਹੈ
ਫ਼ਿਲਮ ਦੀ ਸ਼ੁਰੂਆਤ ਵੱਡੀਆਂ ਹਿੰਦੀ ਫ਼ਿਲਮਾਂ ਵਾਂਗ ਨਹੀਂ ਹੋਈ ਸੀ। ਪਰ ਇਸ ਸਮੇਂ ਇਹ ਫ਼ਿਲਮ ਸੁਰਖੀਆਂ ਵਿੱਚ ਹੈ। ਇਸ ਦੀ ਵਜ੍ਹਾ ਹੈ ਫ਼ਿਲਮ ‘ਹਨੂਮਾਨ ਅੰਸ਼’ ਦਾ ਬਾਕਸ ਆਫ਼ਿਸ ’ਤੇ ਸੁਪਰਹਿੱਟ ਹੋਣਾ।
'ਇਮਿਊਨ ਸਿਸਟਮ ਵਿੱਚ ਉਲਝਣ': ਵਧਦੀ ਉਮਰ 'ਚ ਕਿਵੇਂ ਹੋ ਸਕਦੀਆਂ ਹਨ ਐਲਰਜੀਆਂ, ਕੋਵਿਡ-19 ਨਾਲ ਸਬੰਧ ਬਾਰੇ ਕੀ ਦੱਸ ਰਹੇ ਮਾਹਰ
ਐਲਰਜੀ ਦੇ ਜਾਣਕਾਰ ਡਾਕਟਰ ਕੈਲੀ ਕੋਲਾਸ ਕਹਿੰਦੇ ਹਨ ਕਿ "ਕੋਈ ਵੀ ਵਿਅਕਤੀ, ਆਪਣੀ ਜ਼ਿੰਦਗੀ ਵਿੱਚ ਕਦੇ ਵੀ, ਕਿਸੇ ਨਵੀਂ ਐਲਰਜੀ ਦਾ ਸ਼ਿਕਾਰ ਹੋ ਸਕਦਾ ਹੈ।"
ਗੁਰਮੁਖੀ ਤੋਂ ਸ਼ਾਹਮੁਖੀ: ਲਿਪੀ ਦੇ ਪੁੱਲ ਰਾਹੀਂ ਦੋਹਾਂ ਪੰਜਾਬਾਂ ਦੀ ਸਾਂਝ ਕਿਵੇਂ ਵੱਧ ਰਹੀ ਹੈ
ਸਾਹਿਤ ਦੇ ਖੇਤਰ ਨਾਲ ਜੁੜੇ ਲੋਕਾਂ ਮੁਤਾਬਕ ਗੁਰਮੁਖੀ ਅਤੇ ਸ਼ਾਹਮੁਖੀ ਵਿਚਕਾਰ ਲਿਪੀ-ਅੰਤਰਨ ਦੇ ਰੁਝਾਨ ਵੱਧਣ ਨਾਲ ਇਹ ਸਾਂਝ ਮਜ਼ਬੂਤ ਹੋ ਰਹੀ ਹੈ।
ਕਸਰਤ ਕਰਦੇ ਸਮੇਂ ਪ੍ਰਦੂਸ਼ਿਤ ਹਵਾ ਅੰਦਰ ਜਾਣ ਦੀ ਮਾਤਰਾ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਸ਼ਹਿਰੀ ਇਲਾਕਿਆਂ ਵਿੱਚ ਕਸਰਤ ਕਰਦੇ ਸਮੇਂ ਆਪਣੇ ਆਪ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਾਉਣ ਲਈ ਕੀ ਕੀਤਾ ਜਾ ਸਕਦਾ ਹੈ।
'ਜੇ ਨਸ਼ਾ ਬੰਦ ਹੋ ਜਾਏ ਤਾਂ...', ਨਸ਼ੇ ਸਣੇ ਹੋਰ ਮੁੱਦਿਆਂ ਉੱਤੇ ਸਰਕਾਰ ਬਾਰੇ ਕੀ ਕਹਿ ਰਹੇ ਹਨ 'ਆਪ' ਦੇ 'ਗੜ੍ਹ' ਸੰਗਰੂਰ ਦੇ ਲੋਕ
ਇੱਕ ਪਾਸੇ ਸੰਗਰੂਰ ਵੱਖ-ਵੱਖ ਜਥੇਬੰਦੀਆਂ ਦੇ ਧਰਨਿਆਂ ਅਤੇ ਪ੍ਰਦਰਸ਼ਨਾਂ ਦਾ ਕੇਂਦਰ ਬਣਿਆ ਹੋਇਆ ਹੈ, ਦੂਜੇ ਪਾਸੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਰਾਇ ਵੀ ਵੰਡੀ ਹੋਈ ਹੈ।
ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, ਜਾਣੋ ਮੁੱਖ ਚੋਣ ਕਮਿਸ਼ਨਰ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ
ਅੰਗ੍ਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਦੀ ਖੋਜੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰਾਂ ਨੇ ਚੋਣ ਕਮਿਸ਼ਨਰ ਦੀ ਕਾਰਜਸ਼ੈਲੀ ਉੱਤੇ ਸਵਾਲ ਉਠਾਏ ਹਨ।
ਬੀਬੀਸੀ ਵਿਸ਼ੇਸ਼
26 ਸਾਲਾ ਮਰਦ ਦੇ ਸਰੀਰ 'ਚ ਮਿਲੀ ਬੱਚੇਦਾਨੀ, ਬਾਂਝਪਨ ਦੀ ਜਾਂਚ ਦੌਰਾਨ ਸਾਹਮਣੇ ਆਈ ਦੁਰਲੱਭ ਸਥਿਤੀ, ਜਾਣੋ ਇਹ ਕਿਵੇਂ ਮੁਮਕਿਨ ਹੈ
ਪੀਐੱਮਡੀਐੱਸ ਕੀ ਹੈ, ਮਰਦ ਦੇ ਸਰੀਰ ‘ਚ ਬੱਚੇਦਾਨੀ ਅਤੇ ਫੈਲੋਪੀਅਨ ਟਿਊਬਸ ਕਿਵੇਂ ਮੌਜੂਦ ਰਹਿ ਸਕਦੀਆਂ ਹਨ, ਇਸ ਦਾ ਪਤਾ ਕਿਵੇਂ ਲੱਗਦਾ ਹੈ, ਜਾਣੋ...
ਕੀ ਕੁਝ ਸਿੱਖਾਂ ਨੂੰ ਵੀ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਵਿੱਚ ਇਤਰਾਜ਼ ਹੋ ਸਕਦਾ ਹੈ, ਇਸ ਬਾਰੇ ਮਾਹਰ ਕੀ ਕਹਿੰਦੇ ਹਨ
ਵੰਦੇ ਮਾਤਰਮ ਦੇ ਸਾਰੇ ਛੇ ਅੰਤਰੇ ਗਾਉਣ ਨੂੰ ਲੈ ਕੇ ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਸਿੱਖਾਂ ਦੇ ਧਾਰਮਿਕ ਇਤਰਾਜ਼ ਅਤੇ ਮਾਹਰਾਂ ਦੀ ਰਾਇ ਜਾਣਨ ਦੀ ਕੋਸ਼ਿਸ਼।
'ਕੁਝ ਹਫ਼ਤਿਆਂ ਵਿੱਚ ਮੇਰਾ ਇੱਕ ਹਿੰਸਕ ਸੀਰੀਅਲ ਰੇਪਿਸਟ ਨਾਲ ਵਿਆਹ ਹੋਣਾ ਸੀ, ਪਰ ਮੇਰੇ ਦੋਸਤਾਂ ਨੇ ਮੇਰੀ ਜ਼ਿੰਦਗੀ ਬਚਾ ਲਈ'
ਐਮੀ (ਬਦਲਿਆ ਹੋਇਆ ਨਾਮ) ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਪੁਲਿਸ ਨੂੰ ਭੇਜੇ ਗਏ ਅਹਿਮ ਸਬੂਤਾਂ ਦੇ ਆਧਾਰ ’ਤੇ ਬਲਾਤਕਾਰੀ ਕ੍ਰਿਸਟੋਫਰ ਮੈਲਕਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਕੀ ਆਂਡੇ ਦੀ ਜਰਦੀ ਖਾਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ, ਦਿਨ ਵਿੱਚ ਕਿੰਨੇ ਆਂਡੇ ਖਾਧੇ ਜਾ ਸਕਦੇ ਹਨ - 7 ਅਹਿਮ ਨੁਕਤੇ
ਆਂਡਿਆਂ ਨੂੰ ਆਮ ਤੌਰ ਉੱਤੇ ਸਿਹਤਮੰਦ ਭੋਜਨ ਵਜੋਂ ਜਾਣਿਆ ਜਾਂਦਾ ਹੈ ਹਾਲਾਂਕਿ, ਆਂਡਿਆਂ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਅਜੇ ਵੀ ਕਈ ਸਵਾਲ ਰਹਿੰਦੇ ਹਨ। ਜਾਣੋ ਆਂਡਿਆਂ ਨਾਲ ਜੁੜੇ ਸਵਾਲਾਂ ਦੇ ਜਵਾਬ
ਹੈਂਡਬਾਲ ਛੱਡ ਰੋਇੰਗ ਚੁਣਨ ਵਾਲੇ ਮਾਨਸਾ ਦੇ ਸਤਨਾਮ ਸਿੰਘ ਤੇ ਕੈਬ ਡਰਾਈਵਰ ਤੋਂ ਏਸ਼ੀਆਈ ਖੇਡਾਂ 'ਚ ਤਗਮਾ ਜੇਤੂ ਬਣੇ ਸਲਮਾਨ ਖ਼ਾਨ ਦੀ ਕਹਾਣੀ
ਪੰਜਾਬ ਦੇ ਪਿੰਡ ਫੱਤਾ ਮਾਲੋਕਾ ਦੇ ਸਤਨਾਮ ਸਿੰਘ ਨੇ ਹੈਂਡਬਾਲ ਛੱਡ ਕੇ ਰੋਇੰਗ ਅਪਣਾਈ, ਜਦਕਿ ਸਲਮਾਨ ਨੇ ਕੈਬ ਚਲਾਉਣ ਤੋਂ ਬਾਅਦ ਫ਼ੌਜ ਵਿੱਚ ਭਰਤੀ ਹੋ ਕੇ ਰੋਇੰਗ ਨੂੰ ਕਰੀਅਰ ਬਣਾਇਆ।
ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਬਲਜਿੰਦਰ ਸਿੰਘ ਨੂੰ ਮੌਤ ਦੀ ਸਜ਼ਾ, ਪਰਿਵਾਰ ਲਗਾ ਰਿਹਾ ਹੈ ਮਦਦ ਦੀ ਗੁਹਾਰ
ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਕਥਿਤ ਬਰਾਮਦਗੀ ਮਾਮਲੇ ਵਿੱਚ ਮੌਤ ਦੀ ਸਜ਼ਾ ਮਿਲੀ ਹੈ। ਪਰਿਵਾਰ ਹੁਣ ਭਾਰਤ ਸਰਕਾਰ ਤੋਂ ਦਖ਼ਲ ਦੀ ਉਮੀਦ ਕਰ ਰਿਹਾ ਹੈ।
ਗਿਆਨੀ ਸੁੰਦਰ ਸਿੰਘ ਸਾਗਰ ਕੌਣ ਸਨ, ਜਿਨ੍ਹਾਂ ਨੇ ਬ੍ਰਿਟੇਨ 'ਚ ਸਿੱਖਾਂ ਨੂੰ ਬਿਨਾਂ ਹੈਲਮੈਟ ਮੋਟਰਸਾਈਕਲ ਚਲਾਉਣ ਦਾ ਹੱਕ ਦਿਵਾਇਆ ਸੀ
ਬ੍ਰਿਟੇਨ ਵਿੱਚ ਸਿੱਖਾਂ ਲਈ ਹੈਲਮਟ ਛੋਟ ਦੇ ਹੱਕ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਿਆਨੀ ਸੁੰਦਰ ਸਿੰਘ ਸਾਗਰ ਦੀ ਯਾਦ ਵਿੱਚ 50 ਸਾਲ ਬਾਅਦ ਕੱਢੀ ਗਈ ਵਿਸ਼ੇਸ਼ ਮੋਟਰਸਾਈਕਲ ਰਾਈਡ
ਫਲਾਈਟ 901: ਉਡਾਣ ਭਰਨ ਤੋਂ ਦਸ ਮਿੰਟ ਬਾਅਦ ਹੀ ਅਸਮਾਨ ਵਿੱਚ ਫਟੇ ਜਹਾਜ਼ ਨਾਲ ਕੀ ਹੋਇਆ ਸੀ
ਅਲਾਸ ਚਿਰਿਕਾਨਾਸ ਦਾ ਯਾਤਰੀ ਜਹਾਜ਼ 901, ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਆਸਮਾਨ ਵਿੱਚ ਧਮਾਕੇ ਨਾਲ ਫਟ ਗਿਆ ਸੀ ਅਤੇ ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ...
ਰਾਜਜੀਤ ਸਿੰਘ ਹੁੰਦਲ ਗ੍ਰਿਫ਼ਤਾਰ, ਕੌਣ ਹਨ ਪੰਜਾਬ ਪੁਲਿਸ ਦੇ ਬਰਖ਼ਾਸਤ ਅਫ਼ਸਰ ਜੋ ਲੰਬੇ ਸਮੇਂ ਤੋਂ ਡਰੱਗਜ਼ ਨਾਲ ਜੁੜੇ ਮਾਮਲੇ 'ਚ ਘਿਰੇ ਰਹੇ ਹਨ
ਰਾਜਜੀਤ ਸਿੰਘ ਪੰਜਾਬ ਪੁਲਿਸ ਦੇ ਅਸਿਸਟੈਂਟ ਇੰਸਪੈਕਟਰ ਜਨਰਲ (ਏਆਈਜੀ) ਸਨ, ਪੁਲਿਸ ਵੱਲੋਂ ਉਨ੍ਹਾਂ ਨੂੰ ਸਾਲ 2017 ਦੇ ਡਰੱਗਜ਼ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਕੀ ਨਸ਼ੇ ਲਈ ਖ਼ੂਨ ਸਾਂਝਾ ਕਰਨ ਦਾ ਰੁਝਾਨ ਐੱਚਆਈਵੀ ਦੇ ਸੰਕਟ ਨੂੰ ਵਧਾ ਰਿਹਾ ਹੈ?
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਰੁਝਾਨ ਦੂਜੀਆਂ ਇਨਫੈਕਸ਼ਨਾਂ ਜਿਵੇਂ ਕਿ ਹੈਪੇਟਾਈਟਿਸ ਬੀ ਅਤੇ ਸੀ ਦੇ ਨਾਲ-ਨਾਲ ਗੰਭੀਰ ਬੈਕਟੀਰੀਅਲ ਇਨਫੈਕਸ਼ਨਾਂ ਫੈਲਣ ਦਾ ਵੀ ਖ਼ਤਰਾ ਪੈਦਾ ਕਰਦਾ ਹੈ।
ਕੈਨੇਡਾ 'ਚ ਸ਼ਰਨ ਲੈਣਾ ਕਿੰਨਾ ਔਖਾ ਹੋਇਆ? ਭਾਰਤ ਨਾਲ ਜੁੜੇ ਦਾਅਵਿਆਂ ਦੇ ਅੰਕੜੇ ਕੀ ਕਹਿੰਦੇ ਹਨ?
ਬਿੱਲ ਸੀ-12 ਤੋਂ ਬਾਅਦ ਕੈਨੇਡਾ ਵਿੱਚ ਸ਼ਰਨ ਲੈਣ ਦੇ ਨਿਯਮ ਬਦਲੇ ਹਨ। ਜਾਣੋ ਨਵੇਂ ਨਿਯਮ ਕੀ ਹਨ, 2026 ਵਿੱਚ ਸ਼ਰਨ ਦੇ ਦਾਅਵਿਆਂ ਦੀ ਸਥਿਤੀ ਕੀ ਹੈ ਅਤੇ ਭਾਰਤੀਆਂ ਲਈ ਇਸਦਾ ਕੀ ਮਤਲਬ ਹੈ।
ਹੂਤੀ ਵਿਦਰੋਹੀ ਕੌਣ ਹਨ ਜੋ ਸਾਊਦੀ ਅਰਬ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ, ਇਸ ਪੂਰੇ ਵਿਵਾਦ ਵਿੱਚ ਲਾਲ ਸਾਗਰ ਕਿਉਂ ਅਹਿਮ ਮੰਨਿਆ ਜਾ ਰਿਹਾ ਹੈ
ਯਮਨ ਦੇ ਤੱਟੀ ਇਲਾਕੇ ਵਿੱਚ ਹੂਤੀ ਹਥਿਆਰਬੰਦ ਗੁੱਟ ਦੀ ਵਧਦੀ ਪਰੜ ਨੇ ਇਸ ਇਲਾਕੇ ਵਿੱਚ ਸ਼ਿਪਿੰਗ ਕਾਰੋਬਾਰ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਇਸਦਾ ਸਭ ਤੋਂ ਜ਼ਿਆਦਾ ਅਸਰ ਸਾਊਦੀ ਅਰਬ ਉੱਤੇ ਪਿਆ ਹੈ, ਜੋ ਹੂਤੀਆਂ ਦੇ ਖ਼ਿਲਾਫ ਯਮਨ ਦੀ ਸਰਕਾਰ ਦਾ ਸਮਰਥਨ ਕਰਦਾ ਹੈ।


































































