ਅਖ਼ਬਾਰ
Jump to navigation
Jump to search
ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਅਖ਼ਬਾਰ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਨਣ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ। ਅਖ਼ਬਾਰਾਂ ਰੋਜ਼ਾਨਾ, ਸਪਤਾਹਿਕ, ਪੰਦਰਾਂ-ਰੋਜ਼ਾ, ਮਾਸਿਕ ਜਾਂ ਛਿਮਾਹੀ ਵੀ ਹੁੰਦੀਆਂ ਹਨ। ਇਹ ਰਾਜਨੀਤਿਕ, ਧਾਰਮਿਕ, ਸੁਧਾਰਕ, ਫ਼ਿਲਮੀ, ਮਨੋ-ਵਿਗਿਆਨਕ, ਆਰਥਿਕ ਜਾਂ ਸਾਹਿਤਕ ਵੀ ਹੁੰਦੀਆਂ ਹਨ।
ਲਾਭ ਅਤੇ ਹਾਨੀਆਂ[ਸੋਧੋ]
- ਇਹ ਸਾਡੇ ਲਈ ਤਾਜ਼ੀਆਂ ਖ਼ਬਰਾਂ ਲਿਆਉਂਦੀਆਂ ਹਨ।
- ਇਹ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੀਆਂ ਹਨ।
- ਇਹ ਇਸ਼ਤਿਹਾਰਬਾਜ਼ੀ ਨਾਲ ਸਾਡੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੀਆਂ ਹਨ।
- ਇਹ ਸਾਡਾ ਮਨੋਰੰਜਨ ਵੀ ਕਰਦੀਆਂ ਹਨ।
- ਇਹ ਸਾਨੂੰ ਸਾਡੇ ਨੇਤਾਂ ਦੇ ਵਿੱਚਾਰ, ਭਾਸ਼ਨ ਵੀ ਲੈ ਕੇ ਆਉਂਦੀਆਂ ਹਨ।
- ਇਹ ਕਈ ਵਾਰ ਅਸ਼ਲੀਲਤਾ ਰੁਮਾਂਟਿਕ ਅਤੇ ਮਨਘੜਤ ਕਹਾਣੀਆਂ ਨਾਲ ਸਾਡੇ ਨੌਜਵਾਨਾਂ ’ਤੇ ਬੁਰਾ ਅਸਰ ਵੀ ਪਾਉਂਦੀਆਂ ਹਨ।
- ਕਈ ਵਾਰ ਅਖ਼ਬਾਰ ਭੜਕਾਉ ਪ੍ਰਚਾਰ ਵੀ ਕਰਦੀਆਂ ਹਨ ਜਿਸ ਨਾਲ ਸਾਡੇ ਧਾਰਮਿਕ ਜਾਂ ਰਾਜਨੀਤਿਕ ਜੀਵਨ ’ਤੇ ਅਸਰ ਪੈਂਦਾ ਹੈ।

