ਸਮੱਗਰੀ 'ਤੇ ਜਾਓ

ਮੁੱਖ ਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

Image

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 59,532 ਹੈ ਅਤੇ ਕੁੱਲ 167 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 342 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (23 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

Image ਚੁਣਿਆ ਹੋਇਆ ਲੇਖ

ਵਲਾਦੀਮੀਰ ਲੈਨਿਨ
ਵਲਾਦੀਮੀਰ ਲੈਨਿਨ
ਵਲਾਦੀਮੀਰ ਇਲਿਚ ਲੈਨਿਨ (22 ਅਪਰੈਲ, 1870 - 21 ਜਨਵਰੀ 1924) ਇੱਕ ਰੂਸੀ ਕਮਿਊਨਿਸਟ ਕ੍ਰਾਂਤੀਕਾਰੀ, ਰਾਜਨੇਤਾ ਅਤੇ ਰਾਜਨੀਤਕ ਚਿੰਤਕ ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ ਅਕਤੂਬਰ ਕ੍ਰਾਂਤੀ ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। ਟਾਈਮ ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ 100 ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ। ਮਾਰਕਸਵਾਦ ਵਿੱਚ ਉਨ੍ਹਾਂ ਦੀ ਦੇਣ ਨੂੰ ਲੈਨਿਨਵਾਦ ਕਿਹਾ ਜਾਂਦਾ ਹੈ। ਲੈਨਿਨ ਰੂਸੀ ਸਲਤਨਤ ਦੇ ਸ਼ਹਿਰ ਸਮਬਰਿਸਕ (ਜਿਸ ਦਾ ਨਾਮ ਤਬਦੀਲ ਕਰ ਕੇ ਉਲਿਆਨੋਵਸਕ ਕਰ ਦਿੱਤਾ ਗਿਆ) ਵਿੱਚ ਉਲੀਆ ਨਿਕੋਲਾਈ ਵਿੱਚ ਅਤੇ ਮਾਰਿਆ ਅਲੈਗਜ਼ੈਂਡਰੋਵਨਾ ਉਲੀਆਨੋਵਾ ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸਿਖਿਆ ਦੇ ਖੇਤਰ ਵਿੱਚ ਇੱਕ ਕਾਮਯਾਬ ਰੂਸੀ ਅਧਿਕਾਰੀ ਸਨ। 1886 ਵਿੱਚ ਉਨ੍ਹਾਂ ਦੇ ਪਿਤਾ ਦਾ ਦਿਮਾਗ਼ੀ ਨਾੜੀ ਫਟਣ ਨਾਲ ਇੰਤਕਾਲ ਹੋ ਗਿਆ। ਮਈ 1887 ਵਿੱਚ ਜਦੋਂ ਲੈਨਿਨ ਸਤਾਰਾਂ ਸਾਲ ਦੇ ਸਨ ਤਾਂ ਉਨ੍ਹਾਂ ਦੇ ਭਾਈ ਅਲੈਗਜ਼ੈਂਡਰ ਨੂੰ ਜਾਰ ਅਲੈਗਜ਼ੈਂਡਰ ਤੀਜੇ ਤੇ ਹੋਣ ਵਾਲੇ ਕਾਤਲਾਨਾ ਹਮਲਾ ਦੇ ਮਨਸੂਬੇ ਵਿੱਚ ਸ਼ਾਮਿਲ ਹੋਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਕੇ ਦਹਿਸ਼ਤਗਰਦੀ ਦੇ ਇਲਜ਼ਾਮ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਨ੍ਹਾਂ ਦੀ ਭੈਣ ਐਨਾ ਨੂੰ, ਜੋ ਗ੍ਰਿਫ਼ਤਾਰੀ ਦੇ ਵਕਤ ਆਪਣੇ ਭਾਈ ਦੇ ਨਾਲ ਸੀ ਨੂੰ ਮੁਲਕ ਬਦਰ ਕਰ ਕੇ ਕੋਕਸ਼ਕੀਨੋ ਭੇਜ ਦਿੱਤਾ ਗਿਆ ਜੋ ਕਾਜ਼ਾਨ ਤੋਂ 25 ਮੀਲ ਦੂਰ ਹੈ। ਇਸ ਵਾਕੇ ਨੇ ਲੈਨਿਨ ਨੂੰ ਇੰਤਹਾਪਸੰਦ ਬਣਾ ਦਿੱਤਾ। ਸੋਵੀਅਤ ਹਕੂਮਤ ਵਲੋਂ ਉਨ੍ਹਾਂ ਦੀ ਲਿਖੀ ਜੀਵਨੀ ਵਿੱਚ ਇਨ੍ਹਾਂ ਘਟਨਾਵਾਂ ਨੂੰ ਉਨ੍ਹਾਂ ਦੀ ਇਨਕਲਾਬੀ ਸੋਚ ਦਾ ਮਰਕਜ਼ ਗਰਦਾਨਿਆ ਗਿਆ ਹੈ।

Image ਅੱਜ ਇਤਿਹਾਸ ਵਿੱਚ 22 ਅਪਰੈਲ

22 ਅਪਰੈਲ

Image
ਬਲਵੰਤ ਗਾਰਗੀ

ਵਿਸ਼ਵ ਧਰਤ ਦਿਵਸ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਅਪਰੈਲ22 ਅਪਰੈਲ23 ਅਪਰੈਲ


Image ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 104ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

Image ਖ਼ਬਰਾਂ

2017 ਵਿੱਚ ਡੌਨਲਡ ਟਰੰਪ
ਡੌਨਲਡ ਟਰੰਪ

Image ਚੁਣੀ ਹੋਈ ਤਸਵੀਰ

Image
ਵਾਟਰਲੂ ਦੀ ਲੜਾਈ ਦੀ ਲੜਾਈ ਦਾ ਨਕਸ਼ਾ ਜਿਸ ਵਿੱਚ ਨਪੋਲੀਅਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਤਸਵੀਰ: I. Pankonin


Image ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

Image ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।